News : ਵਰਲਡ ਕਾਂਗਰਸ ਆਫ ਪੋਇਟਸ ਵੱਲੋਂ ਵਿਸ਼ਵ ਅਮਨ ਦਿਵਸ ਮਨਾਉਣ ਦਾ ਫੈਸਲਾ / The World Congress was inaugurated by World President Knight Silvano Bortolazzi .

News

 

 

KNIGHT SILVANO BORLTAZZI

ਵਰਲਡ ਕਾਂਗਰਸ ਆਫ ਪੋਇਟਸ ਵੱਲੋਂ ਵਿਸ਼ਵ ਅਮਨ ਦਿਵਸ ਮਨਾਉਣ ਦਾ ਫੈਸਲਾ

 

The World Congress was inaugurated by World President Knight Silvano Bortolazzi .

 

 

ਮਿਲਾਨ (ਇਟਲੀ) 30 ਮਈ (ਬਲਵਿੰਦਰ ਸਿੰਘ ਢਿੱਲੋਂ) – ਨਾਈਟ ਸਿਲਵੈਨੋ ਬੋਰਟੋਲਾਜੀ (ਇਟਲੀ) ਜਿਨ੍ਹਾਂ ਨੂੰ ਤਿੰਨ ਵਾਰ ਨੋਬਲ ਪਰਾਈਜ਼ ਲਈ ਨਾਮਜ਼ਦ ਕੀਤਾ ਗਿਆ ਹੈ ਅਤੇ ਵਰਲਡ ਯੂਨੀਅਨ ਆਫ ਪੋਇਟਸ ਦੇ ਫਾਉਂਡਰ ਵਰਲਡ ਪ੍ਰੈਜੀਡੈਂਟ ਹਨ ਦੁਆਰਾ ਬਣਾਈ ਗਈ ਵਰਲਡ ਕਾਂਗਰਸ ਆਫ ਪੋਇਟਸ ਦੀ ਤੀਸਰੀ ਮੀਟਿੰਗ ਹੋਈ।

 

THE WORLD CONGRESS was held with Dr J S Anand in the chair. It was decided to observe 21st June 2016 as WUP DAY FOR PEACE ON EARTH.

 

ਜਿਸਦੀ ਪ੍ਰਧਾਨਗੀ ਭਾਰਤ ਤੋਂ ਡਾ: ਜਰਨੈਲ ਸਿੰਘ ਆਨੰਦ ਨੇ ਕੀਤੀ। ਵਰਲਡ ਯੂਨੀਅਨ ਆਫ ਪੋਇਟਸ ਦੀਆਂ ਸਾਰੇ ਵਿਸ਼ਵ ਵਿਚ 150 ਇਕਾਈਆਂ ਹਨ ਜਿਨ੍ਹਾਂ ਵਿਚੋਂ 100 ਤੋਂ ਵੱਧ ਇਕਾਈਆਂ ਦੇ ਪ੍ਰਧਾਨਾਂ ਨੇ ਇਸ ਵਰਲਡ ਕਾਂਗਰਸ ਵਿਚ ਸ਼ਿਰਕਤ ਕੀਤੀ। ਇਸ ਮੌਕੇ ਤੇ ਵਰਲਡ ਯੂਨੀਅਨ ਆਫ ਪੋਇਟਸ ਦੇ ਅੰਬੈਸਡਰ ਅਤੇ ਅੰਤਰਰਾਸ਼ਟਰੀ ਨਿਰਦੇਸ਼ਕ ਵੀ ਸ਼ਾਮਿਲ ਹੋਏ। ਇਸ ਕਾਂਗਰਸ ਦਾ ਮੁੱਖ ਮੁੱਦਾ ਸੀ ਧਰਤੀ ‘ਤੇ ਵਿਸ਼ਵ ਅਮਨ ਕਾਇਮ ਕਰਨਾ ਅਤੇ ਇਸ ਲਈ ਸਾਂਝੀ ਭਾਸ਼ਾ ਕਵਿਤਾ ਦਾ ਪ੍ਰਯੋਗ ਕਰਨਾ। ਸਰਵ ਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ 21 ਜੂਨ 2016 ਨੂੰ ਵਰਲਡ ਯੂਨੀਅਨ ਆਫ ਪੋਇਟਸ ਦਾ ਵਿਸ਼ਵ ਅਮਨ ਦਿਵਸ, ਵਿਸ਼ਵ ਦੀਆਂ ਸਾਰੀਆਂ ਇਕਾਈਆਂ ਵਿਚ ਮਨਾਇਆ ਜਾਵੇਗਾ। ਇੱਥੇ ਫੈਸਲਾ ਵੀ ਲਿਆ ਗਿਆ ਕਿ ਇਕਾਈਆਂ ਦੇ ਪ੍ਰਧਾਨ ਆਪਣੇ ਪ੍ਰੌਗਰਾਮਾਂ ਵਿਚ ਸਥਾਨਕ ਲੀਡਰਾਂ ਅਤੇ ਪ੍ਰਸ਼ਾਸ਼ਕਾਂ ਨੂੰ ਸ਼ਾਮਲ ਕਰਕੇ ਵਿਸ਼ਵ ਅਮਨ ਦੀ ਅਪੀਲ ਕਰਣਗੇ ਅਤੇ ਦੁਨੀਆ ਦੇ ਵੱਡੇ ਲੀਡਰਾਂ ਤੱਕ ਵੀ ਵਿਸ਼ਵ ਸ਼ਾਂਤੀ ਲਈ ਪਹੁੰਚ ਕੀਤੀ ਜਾਵੇਗੀ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿਚ ਵਰਲਡ ਯੂਨੀਅਨ ਆਫ ਪੋਇਟਸ ਦੇ ਇਸ ਸ਼ਾਂਤੀ ਦੇ ਸੰਦੇਸ਼ ਦਾ ਵੱਡੇ ਪੈਮਾਨੇ ਤੇ ਸੰਚਾਰ ਕਰਨ ਦਾ ਵੀ ਫੈਸਲਾ ਲਿਆ ਗਿਆ। ਮਿਸਰ ਤੋਂ ਅੰਤਰਰਾਸ਼ਟਰੀ ਡਾਇਰੈਕਟਰ ਅਤੇ ਵਰਲਡ ਕਾਂਗਰਸ ਦੇ ਸਕੱਤਰ ਡਾ: ਜਾਰਜ ਔਨਸੀ ਨੇ ਦੁਨੀਆ ਦੀ ਨੈਤਿਕਤਾ ਨਵ-ਹਥਿਆਰਬੰਦੀ ਕਰਨ ‘ਤੇ ਜੌਰ ਦਿੱਤਾ ਜਦੋਂ ਕਿ ਪਾਕਿਸਤਾਨ ਤੋਂ ਡਾ: ਮੁਹੰਮਦ ਸ਼ਾਹਨਜਾਰ ਜੋ ਕਿ ਅੰਤਰਰਾਸ਼ਟਰੀ ਨਿਰਦੇਸ਼ਕ ਅਤੇ ਵਰਲਡ ਕਾਂਗਰਸ ਦੇ ਸਕੱਤਰ ਹਨ ਨੇ ਕਿਹਾ ਕਿ, ਵਿਸ਼ਵ ਨੂੰ ਲੜਾਈ ਲੜ ਕੇ ਕਾਇਮ ਕੀਤੀ ਸ਼ਾਂਤੀ ਦੀ ਲੋੜ ਨਹੀਂ ਹੈ। ਵਰਲਡ ਯੂਨੀਅਨ ਆਫ ਪੋਇਟਸ ਦੇ ਸਾਹਿਤ ਨੂੰ ਪ੍ਰਚਾਰਿਤ ਕਰਨ ਲਈ ਪ੍ਰੈੱਸ ਗੈਲਰੀ ਦੇ ਨਿਰਮਾਣ ਕਰਨ ਦਾ ਫੈਸਲਾ ਲਿਆ ਗਿਆ। ਸਰਵ ਸੰਮਤੀ ਨਾਲ ਵਰਲਡ ਕਾਂਗਰਸ ਇਸ ਨਿਸ਼ਕਰਸ਼ ‘ਤੇ ਪਹੁੰਚੀ ਕਿ ਵਿਸ਼ਵ ਸ਼ਾਂਤੀ ਸ਼ਬਦਾਂ ਨਾਲ ਸਥਾਪਿਤ ਨਹੀਂ ਹੋ ਸਕਦੀ ਇਸ ਲਈ ਵੱਡੇ ਪੈਮਾਨੇ ‘ਤੇ ਇਕ ਲੋਕ ਲਹਿਰ ਪੈਦਾ ਕਰਨ ਦੀ ਜਰੂਰਤ ਹੈ ਜਿਸ ਦੀ ਸ਼ੁਰੂਆਤ ਸਕੂਲਾਂ ਅਤੇ ਕਾਲਜਾਂ ਤੋਂ ਹੋਣੀ ਚਾਹੀਦੀ ਹੈ।

 

unione

 

ਇਸ ਵਰਲਡ ਕਾਂਗਰਸ ਦਾ ਉਦਘਾਟਨ ਨਾਈਟ ਸਿਲਵੈਨੋ ਬੋਰਟੋਲਾਜੀ ਨੇ ਕੀਤਾ ਅਤੇ ਡਾ: ਜਰਨੈਲ ਸਿੰਘ ਆਨੰਦ ਨੇ ਸਾਰੇ ਪ੍ਰਤੀਨਿਧੀਆ ਨੂੰ ਜੀ ਆਇਆਂ ਕਿਹਾ। ਧੰਨਵਾਦ ਦਾ ਮਤਾ ਡਾ: ਮੁਹਮੰਦ ਸ਼ਾਹਨਜਾਰ ਦੁਆਰਾ ਪੇਸ਼ ਕੀਤਾ ਗਿਆ ਜਦੋਂ ਕਿ ਸਟੇਜ ਦੀ ਜਿੰਮੇਵਾਰੀ ਡਾ: ਜਾਰਜ ਔਨਸੀ ਅਤੇ ਡਾ: ਪ੍ਰੇਰਨਾ ਸਿੰਗਲਾ ਦੁਆਰਾ ਬਾਖੂਬੀ ਨਿਭਾਈ ਗਈ। ਇਸ ਕਾਂਗਰਸ ਵਿਚ ਹੋਰਨਾਂ ਤੋਂ ਇਲਾਵਾ ਅੰਬੈਸਡਰ ਮੋਨੀਕਾ ਸਰਵਰੀਨੋ (ਇਟਲੀ),

ਅੰਤਰ ਰਾਸ਼ਟਰੀ ਨਿਰਦੇਸ਼ਕ ਮਾਰੀਆ ਮਿਰਦਾਲੀਆ (ਇਟਲੀ), ਐਮæ ਏæ ਬੈਰੀ (ਆਇਰਲੈਂਡ), ਹਾਨਾ ਸ਼ਾਇਸ਼ੈਨੀ (ਮਿਸਰ), ਕਿਰਨ ਕ੍ਰਿਸ਼ਨ (ਭਾਰਤ), ਉਰੂਜ ਮੁਰਤਜਾ (ਪਾਕਿਸਤਾਨ), ਇੰਡੀਆ ਪਰੈਜੀਡੈਂਟ ਨੂਤਨ ਸਾਰਾਵਾਗੀ (ਭਾਰਤ), ਰੂਪਮ ਗੋਸਵਾਮੀ (ਭਾਰਤ), ਫਾਤਿਮਾ ਅਫਸ਼ਾਨ (ਭਾਰਤ) ਪ੍ਰਤੀਨਿਧੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

 

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s