Eve and Adam
The clay
of our love
has baked.
Thou is Amrita
of that baked clay
and I’m Imroz.
Let’s go
to the Eden again
To swallow
The scarlet Apple
which hangs upon
the tree of knowledge.
Once
we were ostracised
From the paradise
Then nature blessed you
With some blots.
Blots !
Which remind you
always
You are woman !
Yes
Blots ! !
through which
Man generates
Even the whole existence
Blossoms from
Those blots .
Because of
These blots
Today we aren’t alone
Earth has flooded
With our generations.
Now ! This time
Again we will be ostracised
From heaven
But not with
the masque
of humans
You will be
goddess
and I will be
god .
ਇਵ ਐਡ ਐਡਮ
ਆਪਣੀ
ਮਹੁੱਬਤ ਦੀ ਮਿੱਟੀ
ਪੱਕ ਚੁੱਕੀ ਹੈ ।
ਤੂੰ
ਪੱਕੀ ਹੋਈ ਮਿੱਟੀ ਦੀ
ਅੰਮਿ੍ਤਾ ਹੈੰ
ਮੈਂ
ਪੱਕੀ ਮਿੱਟੀ ਦਾ ਇਮਰੋਜ਼ ।।
ਚਲ ਫਿਰ ਤੋਂ
ਅਦਨ ‘ ਚ ਚੱਲੀਏ
ਸੋਝੀ ਦੇ ਰੁੱਖ ‘ਤੇ
ਲਟਕ ਰਹੇ
ਸੂਹੇ ਐਪਲ ਨੂੰ
ਨਿਘਲਣ ਲਈ ।।।
ਪਹਿਲਾੰ
ਜਦੋੰ ਆਪਾੰ
ਸਵਰਗਾਂ ‘ ਚੋੰ ਕੱਢੇ ਗਏ
ਤਾਂ ਕੁਦਰਤ ਨੇ ਤੈਨੂੰ
ਕੁਝ ਛਿੱਟਿਆੰ ਨਾਲ
ਨਵਾਜ਼ਿਆ ਸੀ ।।।।
ਉਹ ਛਿੱਟੇ
ਜੋ ਤੈਨੂੰ ਪਲ ਪਲ
ਔਰਤ ਹੋਣਾ ਯਾਦ
ਕਰਾਉੰਦੇ ਨੇ
ਹਾਂ ਹਾਂ
ਉਹੀ ਛਿੱਟੇ
ਜ਼ਿਹਨਾਂ ਵਿਚੋਂ ਹੀ
ਬੰਦਾ ਪੁੰਗਰਦੈ
ਤੇ ਪੂਰੀ ਕਾਇਨਾਤ
ਪੂੂੰਗਰਦੀ ਐ ।।।।।
ਇਹਨਾੰ ਕਰਕੇ ਹੀ
ਅੱਜ ਆਪਾੰ
ਇੱਕਲੇ ਨਹੀਂ ਰਹੇ
ਧਰਤੁ ਆਪਣੀਆੰ
ਜਨਰੇਸ਼ਨਜ਼ ਨਾਲ
ਭਰ ਚੁੱਕੀ ਹੈ ।।।।।।
ਹੁਣ ਇਸ ਵਾਰ
ਆਪਾੰ ਫੇਰ ਤੋਂ
ਕੱਢੇ ਜਾਵਾੰਗੇ
ਪਰ ਇਸ ਵਾਰ
ਇਨਸਾਨ ਬਣਕੇ ਨਹੀਂ
ਤੂੰ
ਦੇਵੀ ਬਣੇਗੀ
ਤੇ ਮੈਂ
ਦੇਵਤਾ ।।।।।।।
— ਰਿਸ਼ੀ ਪਾਂਡੇ
Poem by Rishi Pandey
Good
Fine one
Too good 👌
Commendable Rishi sir…blend of Christian mythology n Hindu spirituality…
When will you come kurukshetra
A beautiful poem!